Logo Punjab Police
ਸੁਚੇਤ ਰਹੋ, ਸੁਰੱਖਿਅਤ ਰਹੋ, ਪੁਲਿਸ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ** ||
Untitled Document
  News :
News Title: ਸੁਚੇਤ ਰਹੋ, ਸੁਰੱਖਿਅਤ ਰਹੋ, ਪੁਲਿਸ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ **
News Date : 28/06/2020
News Detail :

ਮਾਨਯੋਗ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਲਹਿਰ #MissionFateh ਦੇ ਤਹਿਤ, ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪਟਿਆਲ਼ਾ ਪੁਲਿਸ ਵੱਲੋਂ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ, ਕੌਂਸਲਰ ਸ਼੍ਰੀਮਤੀ ਮੈਰੀ ਅਤੇ ਕੌਂਸਲਰ ਸ਼੍ਰੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਨਸ਼ਾ ਮੁਕਤੀ ਕੇਂਦਰ, ਪਟਿਆਲ਼ਾ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਿਲਾਫ਼ ਅਤੇ Covid19 ਬਾਰੇ ਜਗ੍ਹਾ ਜਗ੍ਹਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਤਾਂ ਜੋ ਆਪ ਸਬ ਨੂੰ ਨਸ਼ਿਆ ਅਤੇ Covid19 ਮਹਾਂਮਾਰੀ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸ਼੍ਰੀ ਅੱਛਰੂ ਰਾਮ ਡੀ.ਐਸ.ਪੀ ਟ੍ਰੈਫ਼ਿਕ, ਇੰਸਪੈਕਟਰ ਪੁਸ਼ਪਾ ਦੇਵੀ ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈਲ ਅਤੇ SI ਪ੍ਰਿਤਪਾਲ ਸਿੰਘ ਇੰਚਾਰਜ ਸੋਸ਼ਲ ਮੀਡੀਆ ਸੈਲ ਵੱਲੋਂ ਵੱਖ ਵੱਖ ਥਾਵਾਂ ਤੇ ਸੈਮੀਨਾਰ ਨਾਲ ਲਗਾ ਕੇ Drug Abuse ਅਤੇ ਕੋਵੀਡ19 ਮਹਾਂਮਾਰੀ ਬਾਰੇ ਕੀਤਾ ਗਿਆ ਜਾਗਰੂਕ। ਇਸ ਸੈਮੀਨਾਰ ਵਿੱਚ ਪੂਰਨ ਤੌਰ ਤੇ ਸੋਸ਼ਲ ਡਿਸਟੈਂਸਸਿੰਗ ਦਾ ਧਿਆਨ ਰੱਖਦੇ ਹੋਏ ਪਟਿਆਲ਼ਾ ਵਾਸੀਆਂ ਨੂੰ ਨਸ਼ਿਆਂ ਦੀਆਂ ਕਿਸਮਾਂ, ਇਸ ਦੀ ਵਰਤੋਂ ਅਤੇ ਇਸ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਕੋਵਿਡ19 ਤੋਂ ਸੁਰੱਖਿਅਤ ਰਹਿਣ ਬਾਰੇ ਵੀ ਪ੍ਰੇਰਿਆ।
 
Untitled Document
VisitorCounters free
Copyright © 2013 Patiala Police. All Rights Reserved